ਨਿੱਕੇ ਕਹਾਣੀਵਾਚਕ – ੨੦੧੮

Little Punjabi Storytellers

ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਨੂੰ ਹੋਰ ਵੀ ਮਜ਼ੇਦਾਰ ਬਣਾਉਣ ਤੇ ਸਿੱਖਣ ਦਾ ਮੌਕਾ

ਪੰਜ-ਕੁ ਵਰ੍ਹੇ ਪਹਿਲਾਂ ਅਸੀਂ ਪੰਜਾਬ ਦੇ ਲੋਕ ਕਿੱਸਿਆਂ ਨੂੰ ਬੱਚਿਆਂ ਲਈ ਕਿਤਾਬੀ ਰੂਪ ਦੇਣਾ ਸ਼ੁਰੂ ਕੀਤਾ ਸੀ। ਇਹਦਾ ਮਕਸਦ ਸੀ – ਅਪਣੀ ਵਿਰਾਸਤ ਸਾਂਭਣ ਵਾਸਤੇ ਪੀੜ੍ਹੀਆਂ ਨੂੰ ਜੋੜਨਾ ਤੇ ਕਿੱਸਿਆਂ ਨੂੰ ਅਮਰ ਕਰਨਾ।

ਇਹ ਪੰਜ ਵਰ੍ਹੇ ਪੰਜਾਬੀ ਮਾਂ-ਬੋਲੀ ਨਾਲ ਪਿਆਰ ਕਰਨ ਵਾਲਿਆਂ ਨੇ ਹੋਰ ਵੀ ਯਾਦਗਾਰੀ ਬਣਾ ਦਿੱਤੇ। ਇਸ ਕਾਮਯਾਬੀ ਨੂੰ ਮਨਾਉਣ ਵਾਸਤੇ ਅਸੀਂ ‘ਨਿੱਕੇ ਕਹਾਣੀਵਾਚਕ – 2018’  ਮੁਕਾਬਲਾ ਕਰਵਾ ਰਹੇ ਹਾਂ।  ਇਸ ਮੁਕਾਬਲੇ ਦਾ ਮਕਸਦ ਸਿਰਫ਼ ਕਹਾਣੀਆਂ ਨੂੰ ਪੜ੍ਹਨਾ ਹੀ ਨਹੀਂ, ਸਗੋਂ ਬਾਤਾਂ ਪਾਉਣ ਦਾ ਹੁਨਰ ਪੈਦਾ ਕਰਨਾ ਤੇ ਪੰਜਾਬੀ ਬੋਲੀ ਦੀਆਂ ਦੋਹਵਾਂ ਲਿੱਪੀਆਂ ਗੁਰਮੁਖੀ ਤੇ ਸ਼ਾਹਮੁਖੀ ਸਿੱਖਣਾ-ਸਿਖਾਉਣਾ ਵੀ ਏ। ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਲਈ ਨਕਦ ਤੇ ਕਿਤਾਬਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ।

ਤੁਸੀਂ ਵੀ ਅਪਣੇ ਬੱਚਿਆਂ (ਉਮਰ 1 ਤੋਂ 12 ਸਾਲ) ਨੂੰ 7 ਅਗਸਤ 2018 ਤਕ ਰਜਿਸਟਰ ਕਰਵਾ ਸਕਦੇ ਹੋ। ਵਧੀਆ ਕੁਆਲਟੀ ਵਿਚ ਰਿਕਾਰਡ ਕੀਤੀ ਹੋਈ (5 ਤੋਂ 10 ਮਿੰਟ) ਦੀ ਵੀਡੀਓ, ਜਿਸ ਵਿਚ ਬੱਚਾ (ਜਾਂ ਬੱਚੇ) ਕੋਈ ਵੀ ਇਕ ਕਹਾਣੀ (ਸਾਂਝਾ ਪੰਜਾਬ ਛਾਪ) ਵਿੱਚੋਂ ਸੁਣਾਏਗਾ। ਇਹ ਵੀਡੀਓ 31 ਅਗਸਤ ਤਕ ਸਵੀਕਾਰ ਕੀਤੀਆਂ ਜਾਣਗੀਆਂ। ਸਭ ਤੋਂ ਵਧੀਆ ਛੇ ਵੀਡੀਉਜ਼ ਲਈ ਨਕਦ ਇਨਾਮ ਦਿੱਤੇ ਜਾਣਗੇ। ਚਗੀਆਂ ਵੀਡੀਓਜ਼ ਸਾਡੀ ਵੈੱਬਸਾਈਟ ਤੇ ਫੇਸਬੁੱਕ ਉੱਤੇ ਦਿਖਾਈਆਂ ਜਾਣਗੀਆਂ। ਇਸ ਤੋਂ ਇਲਾਵਾ ਤੁਸੀਂ ਅਪਣੇ ਬੱਚੇ ਨੂੰ ਪੰਜਾਬੀ ਦੀਆਂ ਦੋ ਲਿੱਪੀਆਂ ਵੀ ਸਿਖਾ ਸਕਦੇ ਹੋ। ਜੇ ਉਹ ਦੋਵੇਂ ਲਿੱਪੀਆਂ ਵਿਚ ਕਿਤਾਬ ਦੀਆਂ ਬਾਤਾਂ ਪੜ੍ਹ ਸੱਕਣ, ਇਕ ਔਨਲਾਈਨ ਟੈਸਟ ਦੇ ਆਧਾਰ ‘ਤੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ।

ਨਿੱਕਾ ਮੂੰਹ ਨਿੱਕੀ ਬਾਤ

ਉਮਰ  – 1 ਤੋਂ 3

ਕਿਤਾਬ ਵਿਚਲੀ ਬਾਤ 1, 2 ਜਾਂ 3 ਸੁਣਾਉਣੀ

ਇਨਾਮ: ਮੁਫ਼ਤ ਕਿਤਾਬਾੰ

ਕੱਚੀ-ਪੱਕੀ ਬਾਤ

ਉਮਰ  – 4 ਤੋਂ 6

ਕਿਤਾਬ ਵਿਚਲੀ ਬਾਤ 1, 2 ਜਾਂ 3 ਸੁਣਾਉਣੀ

ਇਨਾਮ: $200, $150 ਤੇ $100

ਨਿੱਕਾ ਮੂੰਹ ਵੱਡੀ ਬਾਤ

ਉਮਰ  – 7 ਤੋਂ 9

ਕਿਤਾਬ ਵਿਚਲੀ ਬਾਤ 4 ਜਾਂ 5 ਸੁਣਾਉਣੀ

ਇਨਾਮ: $300, $250 ਤੇ $200

ਦੋ ਲਿੱਪੀਆਂ ਇੱਕੋ ਬਾਤ

ਉਮਰ  – 6 ਤੋਂ 12

ਗੁਰਮੁਖੀ ਤੇ ਸ਼ਾਹਮੁਖੀ ਵਿਚ ਸਾਰੀਆਂ ਬਾਤਾਂ ਪੜ੍ਹ ਸਕਣੀਆਂ

ਇਨਾਮ:  $300, $250, $200, $150 ਤੇ $100

 **  ਸਾਂਝਾ ਪੰਜਾਬ ਛਾਪ ਖ਼ਰੀਦਣ ਤੇ ਰਜਿਸਟ੍ਰੇਸ਼ਨ ਮੁਫ਼ਤ ਹੋਵੇਗੀ।

ਪੰਜਾਬ ‘ਚ ਅਪਣੇ ਸਕੂਲ / ਪਰਿਵਾਰ / ਪਿੰਡ ਲਈ 5+ ਕਿਤਾਬਾਂ ਖਰੀਦਣ ਲਈ ਸਿਮਰਨਜੀਤ ਸਿੰਘ ਨਾਲ ਸੰਪਰਕ ਕਰੋ   

+91 85284 89406 ** 

 

Registration Deadline    –     August 7, 2018
Submission Deadline    –    August 31, 2018

ਕਿਤਾਬ ਖਰੀਦੋ


BUY NOW

ਨਾਮ ਦਰਜ਼ (ਰੇਜਿਸਟ੍ਰੇਸ਼ਨ) ਕਰਾਓ


REGISTER NOW

ਨਿਯਮ

  1. ਇਕੱਲਿਆਂ ਜਾਂ ਰਲ਼ ਕੇ ਕਹਾਣੀ ਸਿਰਫ਼ ਬੱਚੇ ਦੀ ਹੀ ਪੜ੍ਹੀ ਹੋਵੇ।
  2. ਵੀਡੀਓ ਤੇ ਔਡੀਓ ਚੰਗੀ ਕੁਆਲਿਟੀ ਦੀ ਹੋਣੀ ਚਾਹੀਦੀ ਏ।
  3. ਕਿਰਦਾਰਾਂ ਲਈ ਢੁੱਕਵੇ ਲਿਬਾਸ, ਸ਼ੈਆਂ, ਤੇ ਸੰਗੀਤ ਦੀ ਵਰਤੋਂ ਕੀਤੀ ਜਾ ਸਕਦੀ ਏ।
  4. ਵੀਡੀਓ ਵਿਚ ਕਿਤਾਬ ਨਜ਼ਰ ਆਉਂਦੀ ਹੋਵੇ।
  5. ਹਾਵ-ਭਾਵ,ਆਵਾਜ਼, ਉਚਾਰਣ ਤੇ ਕਹਾਣੀ ਪੜ੍ਹਨ ਦੀ ਕਲਾ – ਇਹ ਸਾਰੇ ਗੁਣ ਵਿਚਾਰੇ ਜਾਣਗੇ।
  6. ਵੀਡੀਓ ਦੀ ਲੰਮਾੲੀ ੧੦ ਮਿਨਟ ਤੋੰ ਵੱਧ ਨਹੀੰ ਹੋਣੀ ਚਾਹੀਦੀ।

ਸਾੰਝਾ ਪੰਜਾਬ ਦਾਬ ਬਾਬਤ – Factsheet

ਤੁਹਾਨੂੰ ਿੲਹ ੳੁਪਰਾਲਾ ਚੰਗਾ ਲੱਗਾ? ਹੱਲਾ ਸ਼ੇਰੀ ਦਵੋ!

ਅਾਪਣੇ ਮਿਤਰਾਂ ਤੇ ਪਰਿਵਾਰ ਆਲਿਆੰ ਨੂੰ ਦੱਸੋ!   ਫੇਸਬੁਕ ਤੇ ਹੋਰ ਸੋਸ਼ਲ ਮੀਡੀਆ ਤੇ ਪੋਸਟ ਕਰੋ।

ਹੇਠਲਿਆਂ ਲਿੰਕਾਂ ਤੋਂ ਪੋਸਟਰ ਦਾੳੁਨਲੋਡ ਕਰੋ ਤੇ ਆਪਣੇ ਸਕੂਲਾਂ, ਗੁਰੂਘਰਾਂ ਤੇ ਲਾਿੲਬਰੇਰਿਆਂ ਵਿਚ ਲਗਾਵੋ

Share and Enjoy !

Shares